Wednesday, April 24th, 2024

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਮਹਾਰਾਜ ਸਿੰਘ ਨੌਰੰਗਾਬਾਦ ਵਾਲੇ 

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਦੇ ਜੰਮਪਲ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਵਾਲੇ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਮੁੱਢਲੇ ਘੁਲਾਟੀਏ ਤੇ ਪਹਿਲੇ ਮਹਾਨ ਸ਼ਹੀਦ ਸਨ ਜਿਨ੍ਹਾਂ ਨੇ 1857 ਦੇ ਗ਼ਦਰ ਤੋਂ 13 ਸਾਲ ਪਹਿਲਾਂ ਹਥਿਆਰਬੰਦ ਹੋ ਕੇ ਭਾਰਤ ‘ਚੋਂ ਅੰਗਰੇਜ਼ਾਂ ਦਾ ਬੋਰੀ-ਬਿਸਤਰਾ ਗੋਲ ਕਰਨ ਲਈ ਉਨ੍ਹਾਂ ਖ਼ਿਲਾਫ਼ ਵਿਦਰੋਹ ਦੀ ਨੀਂਹ ਰੱਖੀ | 13 ਜਨਵਰੀ 1780 ਨੂੰ ਪਿੰਡ ਰੱਬੋਂ ਉੱਚੀ (ਮਲੌਦ) ਜ਼ਿਲ੍ਹਾ ਲੁਧਿਆਣਾ ਵਿਚ ਜਨਮੇ ਨਿਹਾਲ ਸਿੰਘ ਜਿਨ੍ਹਾਂ ਨੂੰ ਬਾਅਦ ਵਿਚ ਬਾਬਾ ਮਹਾਰਾਜ ਸਿੰਘ ਕਿਹਾ ਜਾਣ ਲੱਗਾ ਉਹ ਪੁਰਖ ਸਨ ਜਿਨ੍ਹਾਂ 1844 ਤੋਂ 1849 ਦੇ ਦੌਰਾਨ ਖ਼ਾਲਸਾ ਰਾਜ ਨੂੰ ਖ਼ਤਮ ਹੋਣ ਤੋਂ ਬਚਾਉਣ ਤੇ ਅੰਗਰੇਜ਼ਾਂ ਦਾ ਗ਼ੁਲਾਮ ਹੋਣ ਤੋਂ ਬਚਾਉਣ ਦੀ ਅਹਿਮ ਜ਼ਿੰਮੇਵਾਰੀ ਆਪਣੇ ਹੱਥ ਲਈ ਸੀ | 
ਬਾਬਾ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰਨ ਲਈ 3 ਜਨਵਰੀ 1850 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੀ ਛਾਉਣੀ ਤੋਂ ਆਜ਼ਾਦੀ ਦਾ ਬਿਗਲ ਵਜਾਉਣ ਲਈ ਦਿਨ ਤੈਅ ਕੀਤਾ, ਪ੍ਰੰਤੂ 6 ਦਿਨ ਪਹਿਲਾਂ ਹੀ 28 ਦਸੰਬਰ 1849 ਨੂੰ ਇਕ ਗ਼ੱਦਾਰ ਨੇ ਮੁਖ਼ਬਰੀ ਕਰਕੇ ਜਲੰਧਰ ਨੇੜੇ ਆਦਮਪੁਰ ਦੋਆਬੇ ਦੀ ਇਕ ਝਿੜੀ ਵਿਚੋਂ ਬਾਬਾ ਮਹਾਰਾਜ ਜੀ ਨੂੰ ਗਿ੍ਫ਼ਤਾਰ ਕਰਵਾ ਦਿੱਤਾ | ਆਖ਼ਰਕਾਰ ਦੇਸ਼ ਦਾ ਇਹ ਮਹਾਨ ਵੀਰ ਸਪੂਤ 5 ਜੁਲਾਈ, 1856 ਨੂੰ ਸ਼ਹੀਦੀ ਦਾ ਜਾਮ ਪੀ ਗਿਆ | 
 
ਕਰਤਾਰਪੁਰ ਵਿਖੇ ਆਜ਼ਾਦੀ ਸੰਗਰਾਮ ਦੀ ਯਾਦਗਾਰ ‘ਚ ਬਾਬਾ ਮਹਾਰਾਜ ਸਿੰਘ ਜੀ ਦੀ ਯਾਦਗਾਰ ਅਤੇ ਉਨ੍ਹਾਂ ਨਾਲ ਜੁੜਿਆ ਇਤਿਹਾਸ ਬਖੂਬੀ ਦਰਸਾਇਆ ਗਿਆ ਹੈ| 
 
ਮਹਾਰਾਜ ਸਿੰਘ  ਦੇ ਸ਼ਹੀਦੇ ਦਿਹਾੜੇ ਮੌਕੇ ਅੱਜ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ|

Leave a Reply