ਬਰਸਾਤ ਵਿੱਚ ਭਾਵੇਂ ਸਾਨੂੰ ਪਕੌੜੇ ਖਾਣ ਦਾ ਮੌਕਾ ਮਿਲ ਜਾਂਦਾ ਹੈ ਪਰ ਇਸਦੇ ਨਾਲ-ਨਾਲ ਬਰਸਾਤ ਕੁੱਝ ਗੱਲਾਂ ਤੁਹਾਨੂੰ ਗੁੱਸਾ ਵੀ ਦਵਾ ਸਕਦੀਆਂ ਹਨ. ਇਹਨਾਂ ਚੋਂ ਇੱਕ ਹੈ ਕੱਪੜਿਆਂ ਦਾ ਸਲਾਭੇ ਰਹਿ ਜਾਣਾ. ਰੋਜ਼ ਦੇ ਕੱਪੜੇ ਵਾਸ਼ਿੰਗ ਮਸ਼ੀਨ ਵਿੱਚ ਵੀ ਨਹੀਂ ਸੁਕਾਏ ਜਾ ਸਕਦੇ. ਇਸ ਲਈ ਅਸੀਂ ਅਕਸਰ ਘਰ ਦੇ ਅੰਦਰ ਰੱਸੀ ਬੰਨ੍ਹ ਕੇ ਉਨ੍ਹਾਂ ਨੂੰ ਉਸ ਤੇ ਸੁੱਕਣਾ ਪਾ ਦੇੰਦੇ ਹਾਂ. ਪਰ ਕਿ ਤੁਹਾਨੂੰ ਪਤਾ ਹੈ ਕਿ ਇਸ ਨਾਲ ਬਹੁਤ ਬਿਮਾਰੀਆਂ ਲਗਦੀਆਂ ਹਨ ?
ਸਲਾਭੇ ਕੱਪੜੇ ਨਾ ਸਿਰਫ਼ ਬਦਬੂ ਫੈਲਾਂਦੇ ਨੇ ਅਤੇ ਘਰ ਦਾ interior ਬਿਗਾੜਦੇ ਹਨ. ਬਲਕਿ ਇਹ ਕਈ ਤਰੀਕੇ ਦੇ ਬੈਕਟੀਰੀਆ ਦੇ ਲਈ ਬ੍ਰੀਡਿੰਗ ਗਰਾਉਂਡ ਦਾ ਕੰਮ ਕਰਦਾ ਹੈ। ਅਸਥਮਾ ਦੇ ਮਰੀਜ਼ਾਂ ਦੇ ਲਈ ਇਸ ਤਰੀਕੇ ਦੇ ਘਰ ਵਿੱਚ ਰਹਿਣਾ ਬਹੁਤ ਖ਼ਤਰਨਾਕ ਹੁੰਦਾ ਹੈ। ਇਸ ਦੇ ਨਾਲ-ਨਾਲ ਨਵ-ਜੰਮੇ ਦੀ ਸਹਿਤ ਤੇ ਵੀ ਬੁਰਾ ਅਸਰ ਪੈਂਦਾ ਹੈ.
ਅਜਿਹੇ ਵਾਤਾਵਰਣ ਵਿੱਚ ਬੈਕਟੀਰੀਆ ਵੱਧਦੇ ਹਨ, ਜੋ ਨੰਗੀ ਅੱਖਾਂ ਨਾਲ ਦਿੱਖਦੇ ਨਹੀਂ। ਇਹੋ ਜਹੇ ਲੋਕ ਜਿਨ੍ਹਾਂ ਦੀ immunity ਸਟਰੌਂਗ ਹੈ ਉਨ੍ਹਾਂ ਦੇ ਬੈਕਟੀਰੀਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਪਰ ਘੱਟ immunity ਵਾਲੇ ਲੋਕਾਂ ਨੂੰ ਜਲਦ ਹੀ ਕੋਈ ਬਿਮਾਰੀ ਫੜ੍ਹ ਲੈਂਦੀ ਹੈ.
ਅਸਥਮਾ ਦੇ ਮਰੀਜਾਂ ਵਿੱਚ ਅਟੈਕ ਦੀ ਸੰਭਾਵਣਾ ਰਹਿੰਦੀ ਹੈ. ਜਿਨ੍ਹਾਂ ਲੋਕਾਂ ਨੂੰ ਸਕਿੱਨ ਦੀਆਂ ਬਿਮਾਰੀਆਂ ਰਹਿੰਦੀਆਂ ਹਨ ਉਨ੍ਹਾਂ ਤੇ ਇਸ ਦਾ ਜ਼ਿਆਦਾ ਬੁਰਾ ਅਸਰ ਹੁੰਦਾ ਹੈ.
ਜਿੱਥੇ ਤੱਕ ਸੰਭਵ ਹੋਵੇ ਵਾੱਸ਼ਿੰਗ ਮਸ਼ੀਨ ਨੂੰ ਖੁੱਲ੍ਹੇ ਜਾਂ ਹਵਾਦਾਰ ਜਗ੍ਹਾ ‘ਚ ਰੱਖੋ. ਮਸ਼ੀਨ ਨੂੰ ਬੈਡਰੂਮ ਜਾਂ ਲਿਵਿੰਗ ਰੂਮ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਤਾਂ ਕਿ ਸਲਾਭ ਨਾ ਆਵੇ. ਸਲਾਭੇ ਕੱਪੜਿਆਂ ਨੂੰ ਕਦੇ ਵੀ ਅਲਮਾਰੀ ਵਿੱਚ ਇਹ ਸੋਚ ਕੇ ਨਾ ਰੱਖੋ ਕਿ ਉਹ ਆਪ ਸੁੱਕ ਜਾਣਗੇ। ਕੱਪੜੇ ਧੋਣ ਤੋਂ ਬਾਅਦ ਖਿੜਕੀਆਂ ਖੋਲ ਦਵੋ ਤਾਂਕਿ ਹਵਾ ਆ-ਜਾ ਸਕੇ।