Sikh – Bless TV

श्री पटना साहिब: सिख धर्म का दूसरा प्रमुख तख्त
सिख इतिहास में पटना साहिब (बिहार) का खास महत्व है. सिखों के दसवें गुरु, गुरु गोविंद सिंह का जन्म यहीं 22 दिसंबर, 1666 को हुआ था. सिख धर्म के पांच प्रमुख तख्तों में दूसरा तख्त श्री हरिमंदिर जी पटना साहिब हैं.

सिखों के दसवें गुरु का न केवल यहां जन्म हुआ था, बल्कि उनका बचपन भी यहीं गुजरा था. यही नहीं सिखों के तीन गुरुओं के चरण इस धरती पर पड़े हैं. हरिमंदिर साहिब गुरु गोविंद सिंह की याद में बनाया गया है, जहां उनके कई स्मृति चिह्न आज भी श्रद्धालुओं के आस्था से जुड़े हैं.

भारत में कई ऐतिहासिक गुरुद्वारे की तरह, श्री हरिमंदिर जी पटना साहिब का निर्माण भी महाराजा रणजीत सिंह द्वारा करवाया गया है.

जत्थेदार ज्ञानी इकबाल सिंह बताते हैं कि हरिमंदिर साहिब पटना सिटी में चौक के पास झाउगंज मुहल्ले में स्थित है. कभी ये इलाका कूचा फरूख खान के नाम से जाना जाता था. अब इसे हरमंदिर गली के रूप में जाना जाता है. इसके आसपास तंग गलियों में व्यस्त बाजार है.

जिस समय गुरु महाराज का जन्म वर्तमान के तख्त श्री हरिमंदिर जी पटना साहिब में हुआ था, उस समय पिता व नवम गुरु तेग बहादुर जी गुरु मिशन की प्रचार के लिए धुबड़ी असम की यात्रा पर गए थे.

श्री गुरु गोविंद सिंह जी महाराज ने अपनी रचना ‘दशमग्रंथ’ में लिखा है, ‘तही प्रकाश हमारा भयो, पटना शहर बिखै भव लयो’।

पटना हरिमंदिर साहिब में आज भी गुरु गोविंद सिंह की वह छोटी पाण है, जो बचपन में वे धारण करते थे. इसके अलावे आने वाले श्रद्धालु उस लोहे की छोटी चकरी को, जिसे गुरु बचपन में अपने केशों में धारण करते थे तथा छोटा बघनख खंजर, जो कमर-कसा में धारण करते थे, को देखना नहीं भूलते.

गुरु तेग बहादुर जी महाराज जिस संदल लकड़ी के खड़ाऊं पहना करते थे, उसे भी यहां रखा गया है, जो श्रद्धालुओं की श्रद्धा से जुड़ा है.

ਗੁਰਦੁਆਰਾ ‘ਸ੍ਰੀ ਦਰਬਾਰ ਸਾਹਿਬ’ ਖਡੂਰ ਸਾਹਿਬ
ਖਡੂਰ ਸਾਹਿਬ ਅੰਮ੍ਰਿਤਸਰ ਦਾ ਪ੍ਰਸਿੱਧ ਇਤਿਹਾਸਕ ਨਗਰ ਹੈ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਨੇ 1539 ਈ: ਵਿਚ ਗੁਰੂ ਅੰਗਦ ਦੇਵ ਜੀ ਨੂੰ ‘ਗੁਰਗੱਦੀ’ ‘ਤੇ ਬਿਰਾਜਮਾਨ ਕਰ, ਖਡੂਰ ਸਾਹਿਬ ਨੂੰ ਸਿੱਖ ਵਿਸ਼ਵਾਸ ਦੇ ਨਵੇਂ ਕੇਂਦਰ ਵਜੋਂ ਸਥਾਪਤ ਕਰਨ ਦਾ ਆਦੇਸ਼ ਕੀਤਾ।

ਗੁਰੂ ਅੰਗਦ ਦੇਵ ਜੀ ਨੇ 1539 ਈ: ਤੋਂ 1552 ਈ: ਤਕ ਵਿਸ਼ੇਸ਼ ਰੂਪ ਵਿਚ ਖਡੂਰ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ-ਕੇਂਦਰ ਵਜੋਂ ਵਿਕਸਤ ਕੀਤਾ। ਸੰਗਤ-ਪੰਗਤ ਦੇ ਸਿਧਾਂਤ ਨੂੰ ਅਮਲੀ ਰੂਪ ਵਿਚ ਪ੍ਰਗਟ ਕਰਨ ਲਈ ਲੰਗਰ ਪ੍ਰਥਾ ਨੂੰ ਵਿਸ਼ੇਸ਼ ਰੂਪ ਦੇਣ ਲਈ ਮਾਤਾ ਖੀਵੀ ਨੂੰ ਇਸ ਸੇਵਾ ਦੀ ਜ਼ਿੰਮੇਵਾਰੀ ਸੋਂਪੀ ਗਈ। ਗੁਰਮਤਿ ਗਿਆਨ ਦੇ ਪ੍ਰਚਾਰ ਲਈ ਗੁਰਮੁਖੀ ਲਿਪੀ ਦਾ ਪ੍ਰਚਾਰ-ਪ੍ਰਸਾਰ ਤੇ ਵਿਕਾਸ ਕੀਤਾ ਗਿਆ।

ਸਰੀਰਕ ਅਰੋਗਤਾ ਲਈ ਮੱਲ ਅਖਾੜੇ ਦਾ ਨਿਰਮਾਣ ਕਰਵਾਇਆ। ਬਾਦਸ਼ਾਹ ਹਮਾਯੂੰ ਵੀ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਖਡੂਰ ਸਾਹਿਬ ਹੀ ਹਾਜ਼ਰ ਹੋਇਆ। (ਗੁਰੂ) ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਨ ਦਾ ਸੁਭਾਗ ਵੀ ਇਥੇ ਹੀ ਪ੍ਰਾਪਤ ਹੋਇਆ।

1552 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਇਥੇ ਹੀ ਸੌਂਪੀ। ਗੁਰੂ ਨਾਨਕ ਦੇਵ ਜੀ ਤੇ ਦੂਸਰੇ ਗੁਰੂ ਸਾਹਿਬਾਨ ਦੀ ਚਰਨ ਛੋਹ ਵੀ ‘ਖਡੂਰ ਸਾਹਿਬ’ ਨੂੰ ਪ੍ਰਾਪਤ ਹੋਈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਅਸਥਾਨ ‘ਤੇ ਗੁਰੂ ਅੰਗਦ ਦੇਵ ਜੀ ਦਾ ਅੰਤਮ ਸਸਕਾਰ ਕੀਤਾ ਗਿਆ ਸੀ। ਖਡੂਰ ਸਾਹਿਬ ਦੀਆਂ ਇਤਿਹਾਸਕ ਯਾਦਗਾਰਾਂ ਨੂੰ ਸੰਭਾਲਣ ਤੇ ਵਿਕਸਤ ਕਰਨ ਦਾ ਸੁਭਾਗ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਾਪਤ ਹੋਇਆ।

ਸਿੱਖ ਸੰਗਤਾਂ ਦੇ ਸਹਿਯੋਗ ਨਾਲ, ਕਾਰ ਸੇਵਾ ਵਾਲੇ ਬਾਬਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਅਗਵਾਈ ਵਿਚ ਇਤਿਹਾਸਕ ਅਸਥਾਨਾਂ ‘ਤੇ ਹੁਣ ਆਲੀਸ਼ਾਨ ਇਮਾਰਤਾਂ ਸੁਭਾਇਮਾਨ ਹਨ। ਇਨ੍ਹਾਂ ਇਤਿਹਾਸਕ ਅਸਥਾਨਾਂ ਦਾ ਪ੍ਰਬੰਧ ਪਹਿਲਾਂ ਪਿਤਾਪੁਰਖੀ ਮਹੰਤਾਂ ਪਾਸ ਸੀ, ਹੁਣ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ।

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਪਹਿਲੀ, ਦੂਸਰੀ, ਪੰਜਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ, ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਦਾ ਗੁਰਗੱਦੀ ਦਿਵਸ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਸਿੱਖ ਇਤਿਹਾਸ ਨੂੰ ਚਿੱਤਰਾਂ ਰਾਹੀਂ ਦਰਸਾਉਂਦਾ ਸੁੰਦਰ ਅਜਾਇਬ ਘਰ ਤਿਆਰੀ ਅਧੀਨ ਹੈ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਸਾਫ- ਸੁਥਰੇ 60 ਕਮਰੇ ਹਨ।

ਇਹ ਇਤਿਹਾਸਕ ਅਸਥਾਨ, ਇਤਿਹਾਸਕ ਨਗਰ ਖਡੂਰ ਸਾਹਿਬ ਜੋ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਹੈ ਵਿਚ ਤਰਨ ਤਾਰਨ ਤੋਂ 20 ਕਿਲੋਮੀਟਰ, ਅੰਮ੍ਰਿਤਸਰ ਤੋਂ 60 ਕਿਲੋਮੀਟਰ ਦੀ ਦੂਰੀ ‘ਤੇ ਤਰਨਤਾਰਨ-ਖਡੂਰ ਸਾਹਿਬ-ਗੋਇੰਦਵਾਲ ਲਿੰਕ ਰੋਡ ‘ਤੇ ਸਥਿਤ ਹੈ। ਜੰਡਿਆਲਾ ਗੁਰੂ ਤੋਂ ਵੀ ਸੜਕੀ ਰਸਤਾ ਹੈ।

ਗੁਰਦੁਆਰਾ ਸੁਖਚੈਨਆਣਾ ਸਾਹਿਬ, ਫਗਵਾੜਾ (ਕਪੂਰਥਲਾ)
ਗੁਰਦੁਆਰਾ ਸੁਖਚੈਨਆਣਾ ਸਾਹਿਬ, ਫਗਵਾੜਾ (ਕਪੂਰਥਲਾ),ਪੰਜਾਬ ਗੁਰਦੁਆਰਾ ਸੁਖਚੈਨਆਣਾ ਸਾਹਿਬ (ਫਗਵਾੜਾ) ਕਪੂਰਥਲਾ, ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਮਦ ਦੀ ਅਮਰ ਯਾਦਗਾਰ ਵਜੋਂ ਸੁਭਾਇਮਾਨ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1635 ਈ: ਵਿਚ ਕਰਤਾਰਪੁਰ ਦੀ ਜੰਗ ਜਿੱਤਣ ਉਪਰੰਤ, ਕਰਤਾਰਪੁਰ ਤੋਂ ਕੀਰਤਪੁਰ ਨੂੰ ਜਾਣ ਸਮੇਂ ਇਸ ਅਸਥਾਨ ਨੂੰ ਆਪਣੇ ਮੁਬਾਰਕ ਚਰਨਾਂ ਦੀ ਛੋਹ ਬਖਸ਼ਿਸ਼ ਕਰ, ਇਤਿਹਾਸਕਤਾ ਪ੍ਰਦਾਨ ਕੀਤੀ।

ਗੁਰੂ ਜੀ ਨੇ ਇਸ ਅਸਥਾਨ ‘ਤੇ ਕੁਝ ਸਮਾਂ ਸੁਖਚੈਨ ਨਾਲ ਨਿਵਾਸ ਕਰਕੇ, ਧਰਮ ਪ੍ਰਚਾਰ ਕਾਰਜ ਕਰਦੇ ਰਹੇ। ਗੁਰੂ ਜੀ ਦੀ ਆਮਦ ਦੀ ਯਾਦਗਾਰ ਵਿਚ ਗੁਰਸਿੱਖਾਂ ਨੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਸ੍ਰੀ ਗੁਰੂ ਹਰਿ ਰਾਇ ਸਾਹਿਬ ਦੀ ਚਰਨ-ਛੋਹ ਵੀ ਇਸ ਧਰਤ ਨੂੰ ਪ੍ਰਾਪਤ ਹੈ।

ਉਨ੍ਹਾਂ ਦੀ ਯਾਦ ਵਿਚ ਬਾਂਸਾਂ ਵਾਲੇ ਬਾਜ਼ਾਰ ਵਿਚ ਗੁਰਦੁਆਰਾ ਸ਼ੋਭਨੀਕ ਹੈ। ਇਨ੍ਹਾਂ ਸਥਾਨਾਂ ਦੀ ਸੇਵਾ-ਸੰਭਾਲ ਪਹਿਲਾਂ ਉਦਾਸੀਆਂ ਪਾਸ ਸੀ, ਹੁਣ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਕਰਦੀ ਹੈ।

ਇਹ ਇਤਿਹਾਸਕ ਅਸਥਾਨ ਜਲੰਧਰ- ਫਗਵਾੜਾ- ਲੁਧਿਆਣਾ ਜੀ.ਟੀ.ਰੋਡ ‘ਤੇ ਫਗਵਾੜਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਦੂਰੀ ‘ਤੇ ਫਗਵਾੜਾ-ਚੰਡੀਗੜ੍ਹ ਰੋਡ ‘ਤੇ ਸਥਿਤ ਹੈ। ਫਗਵਾੜਾ ਪੰਜਾਬ ਦਾ ਪ੍ਰਮੁੱਖ ਨਗਰ ਹੈ ਜੋ ਜਲੰਧਰ ਤੋਂ 22 ਕਿਲੋਮੀਟਰ ਤੇ ਲੁਧਿਆਣਾ ਤੋਂ 38 ਕਿਲੋਮੀਟਰ ਦੀ ਦੂਰੀ ‘ਤੇ ਪ੍ਰਮੁੱਖ ਸੜਕੀ ਤੇ ਰੇਲਵੇ ਮਾਰਗ ਨਾਲ ਜੁੜਿਆ ਹੈ।

ਇਸ ਇਤਿਹਾਸਕ ਅਸਥਾਨ ‘ਤੇ ਆਦਿ ਗੁਰੂ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਤੇ ਖਾਲਸੇ ਦਾ ਸਾਜਣਾ ਦਿਹਾੜਾ ਵੈਸਾਖੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ। ਯਾਤਰੂਆਂ ਦੀ ਰਿਹਾਇਸ਼, ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਯੋਗ ਪ੍ਰਬੰਧ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ “ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ”
‘ਗੁਰਦੁਆਰਾ ਥੰਮ ਸਾਹਿਬ’ ਕਰਤਾਰਪੁਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ ਹੈ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਨੂੰ ਬੜਾਵਾ ਦੇਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਲੰਧਰ-ਅੰਮ੍ਰਿਤਸਰ ਸ਼ਾਹ ਰਾਹ ‘ਤੇ ਸੰਮਤ 1650 ਬਿ: (1593 ਈ:) ਵਿਚ ‘ਕਰਤਾਰਪੁਰ’ ਨਗਰ ਦੀ ਨੀਂਹ ਰੱਖੀ। ਸਿੱਖ ਸੰਗਤਾਂ ਦੀ ਸਹੂਲਤ ਤੇ ਆਪਣੇ ਨਿਵਾਸ ਲਈ ਬਹੁਤ ਸਾਰੇ ਮਕਾਨ ਬਣਾਏ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਫ਼ੀ ਸਮਾਂ ਨਵੇਂ ਆਬਾਦ ਹੋ ਰਹੇ ਨਗਰ ਵਿਚ ਨਿਵਾਸ ਕੀਤਾ। ਗੁਰੂ ਜੀ ਦਾ ਨਿਵਾਸ ਅਸਥਾਨ ਹੋਣ ਕਾਰਨ ਸੰਗਤਾਂ ਦੀ ਭਾਰੀ ਆਮਦ ਹੋਣੀ ਸੁਭਾਵਿਕ ਸੀ। ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਲਈ ਨਵਾਂ ਦੀਵਾਨ ਅਸਥਾਨ ਸੰਮਤ 1650-51 ਬਿ: (1593-94 ਈ:) ਵਿਚ ਬਣਾਇਆ ਗਿਆ। ਦੀਵਾਨ ਅਸਥਾਨ ਇਤਨਾ ਵੱਡਾ ਸੀ ਕਿ ਵਿਚਕਾਰ ‘ਥੰਮ’ ਦੇਣਾ ਪਿਆ ਜਿਸ ਤੋਂ ਇਸ ਅਸਥਾਨ ਦਾ ਨਾਮ ‘ਥੰਮ ਸਾਹਿਬ’ ਪ੍ਰਸਿੱਧ ਹੋਇਆ।

ਸੰਮਤ 1812 ਬਿਕਰਮੀ ਤੀਕ ਇਹ ਅਸਥਾਨ ਧੀਰਮੱਲੀਏ ‘ਸਤਿਸੰਗ ਘਰ’ ਵਜੋਂ ਵਰਤਦੇ ਰਹੇ। ਸੰਮਤ 1813 ਬਿਕਰਮੀ ਵਿਚ ਅਫਗਾਨ ਹਮਲਾਵਰ ਦੇ ਕਹਿਣ ‘ਤੇ ਜਲੰਧਰ ਦੇ ਅਹਿਲਕਾਰ ਨਾਸਰ ਅਲੀ, ਕਰਤਾਰਪੁਰ ‘ਤੇ ਹਮਲਾਵਰ ਹੋਇਆ ਤੇ ਗੁਰਦੁਆਰਾ ਥੰਮ ਸਾਹਿਬ ਨੂੰ ਅਗਨ ਭੇਂਟ ਕਰ ਦਿੱਤਾ। ਸੰ: 1814 ਬਿਕਰਮੀ ਖਾਲਸਾ ਦਲਾਂ ਨੇ ਜਲੰਧਰ ‘ਤੇ ਹਮਲਾ ਕਰਕੇ ਨਾਸਰ ਅਲੀ ਨੂੰ ਮਾਰ ਮੁਕਾਇਆ ਤੇ ਕਰਤਾਰਪੁਰ ਦੀ ਤਬਾਹੀ ਦਾ ਬਦਲਾ ਲਿਆ।

ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ‘ਗੁਰਦੁਆਰਾ ਥੰਮ ਸਾਹਿਬ’ ਦੀ ਬਹੁ-ਮੰਜ਼ਲੀ ਇਮਾਰਤ ਉਸਾਰੀ ਗਈ। ਇਸ ਸਮੇਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਕਰਤਾਰਪੁਰ ਦੇ ਸੋਢੀਆਂ ਪਾਸ ਹੀ ਰਿਹਾ। 1936 ਈ: ਵਿਚ ਸੋਢੀਆਂ ਪਾਸੋਂ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ ਜੋ ਨਿਰੰਤਰ ਜਾਰੀ ਹੈ।

ਕਰਤਾਰਪੁਰ ਦੀ ਧਰਤੀ ‘ਤੇ ਬਹੁਤ ਸਾਰੇ ਇਤਿਹਾਸਕ ਅਸਥਾਨ ਹਨ ਜੋ ਕਰਤਾਰਪੁਰ ਦੀ ਧਾਰਮਿਕ-ਇਤਿਹਾਸਕਤਾ ਨੂੰ ਰੂਪਮਾਨ ਕਰਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਵੀ ਕਾਫੀ ਸਮਾਂ ਇਸ ਧਰਤੀ ‘ਤੇ ਨਿਵਾਸ ਕਰਦੇ ਹੋਏ ਸਿੱਖ ਸੰਗਤਾਂ ਨੂੰ ਗੁਰਮਤਿ ਉਪਦੇਸ਼ ਦ੍ਰਿੜ੍ਹ ਕਰਾਉਂਦੇ ਰਹੇ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਰਤਾਰਪੁਰ ਹੀ ਸੰ: 1691 ਬਿਕਰਮੀ ਵਿਚ ਮੁਗਲ ਜਰਨੈਲ ਕਾਲੇ ਖਾਂ, ਪੈਂਦੇ ਖਾਂ ਆਦਿ ਦਲ ਨਾਲ ਯੁੱਧ ਕਰਨਾ ਪਿਆ।

ਫਤਹਿ ਸਤਿਗੁਰੂ ਜੀ ਨੂੰ ਹੋਈ। ਇਸ ਸੁਹਾਵੀ ਧਰਤੀ ‘ਤੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਾਤਾ ਗੁਜਰੀ ਜੀ ਨਾਲ ਵਿਆਹ ਹੋਇਆ। ਗੁਰੂ-ਚਰਨਾਂ ਦੀ ਛੋਹ ਪ੍ਰਾਪਤ ਬਹੁਤ ਸਾਰੇ ਗੁਰਅਸਥਾਨ ਕਰਤਾਰਪੁਰ ਵਿਚ ਸੁਭਾਇਮਾਨ ਹਨ ਜਿਵੇਂ:

1. ਗੁਰਦੁਆਰਾ ਗੰਗਸਰ

2. ਗੁਰਦੁਆਰਾ ਮੰਜੀ ਸਾਹਿਬ

3. ਗੁਰਦੁਆਰਾ ਸ੍ਰੀ ਚੁਬੱਚਾ ਸਾਹਿਬ (ਪਾਤਸ਼ਾਹੀ ਛੇਵੀਂ)

4. ਗੁਰਦੁਆਰਾ ਦਮਦਮਾ ਸਾਹਿਬ

5. ਗੁਰਦੁਆਰਾ ਸ਼ੀਸ਼ ਮਹਿਲ

6. ਗੁਰਦੁਆਰਾ ਵਿਆਹ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਜੀ

7. ਯਾਦਗਾਰ ਬੀਬੀ ਕੌਲਾਂ ਦੀ… ਆਦਿ।

‘ਗੁਰਦੁਆਰਾ ਥੰਮ ਸਾਹਿਬ’ ਕਰਤਾਰਪੁਰ, ਤਹਿਸੀਲ ਕਰਤਾਰਪੁਰ, ਜ਼ਿਲ੍ਹਾ ਜਲੰਧਰ ਵਿਚ ਅੰਮ੍ਰਿਤਸਰ-ਜਲੰਧਰ ਸ਼ਾਹ ਰਾਹ ‘ਤੇ ਸਥਿਤ ਪ੍ਰਮੁੱਖ ਸ਼ਹਿਰ ਹੈ। ਅੰਮ੍ਰਿਤਸਰ-ਜਲੰਧਰ ਦਿੱਲੀ ਰੇਲਵੇ ਲਾਈਨ ‘ਤੇ ਕਰਤਾਰਪੁਰ ਰੇਲਵੇ ਸਟੇਸ਼ਨ ਤੋਂ ਇਹ ਇਤਿਹਾਸਕ ਅਸਥਾਨ ਇਕ ਕਿਲੋਮੀਟਰ ਤੇ ਬੱਸ ਸਟੈਂਡ ਕਰਤਾਰਪੁਰ ਤੋਂ ਕੇਵਲ 300 ਮੀਟਰ ਦੀ ਦੂਰੀ ‘ਤੇ ਹੈ।

ਇਸ ਪਵਿੱਤਰ ਅਸਥਾਨ ਤੇ ਪਹਿਲੀ, ਪੰਜਵੀਂ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਤੇ ਵਿਸਾਖੀ ਵਿਸ਼ੇਸ਼ ਤੌਰ ‘ਤੇ ਮਨਾਏ ਜਾਂਦੇ ਹਨ। ਗੁਰਮਤਿ ਦੇ ਜਗਿਆਸੂਆਂ ਲਈ ਗੁਰਮਤਿ ਲਾਇਬ੍ਰੇਰੀ ਦੀ ਸਹੂਲਤ ਹੈ ਜਿਸ ਵਿਚ 1500 ਤੋਂ ਵਧੀਕ ਪੁਸਤਕਾਂ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ।

ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਆਲਮਗੀਰ (ਲੁਧਿਆਣਾ)
ਚੜ੍ਹਦੀ ਕਲਾ ਦੇ ਪੁੰਜ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਛੋਹ ਪ੍ਰਾਪਤ ਧਰਤ ‘ਤੇ ਸਸ਼ੋਭਿਤ ਹੈ, ਗੁਰਦੁਆਰਾ ਮੰਜੀ ਸਾਹਿਬ , ਆਲਮਗੀਰ । ਚਮਕੌਰ ਸਾਹਿਬ ਨੂੰ ਛੱਡਣ ਉਪਰੰਤ ਗੁਰੂ ਜੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਮਾਛੀਵਾੜੇ ਦੀ ਧਰਤ ਸੁਹਾਵੀ ‘ਤੇ ਮਿਲੇ ।

ਮੁਗਲ ਫੌਜਾਂ ਗੁਰੂ ਜੀ ਦੀ ਭਾਲ ਵਿਚ ਥਾਂ-ਥਾਂ ਛਾਪੇ ਮਾਰ ਰਹੀਆਂ ਸਨ । ਮਾਛੀਵਾੜੇ ਤੋਂ ਗੁਰੂ ਜੀ ਉਕਤ ਗੁਰਸਿੱਖਾਂ ਤੇ ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਦੀ ਮੱਦਦ ਨਾਲ ਉਚ ਦੇ ਪੀਰ ਦੇ ਰੂਪ ਵਿਚ ਲੱਲਾਂ, ਕੁੱਬੇ, ਕਟਾਣੀ ਆਦਿ ਅਸਥਾਨਾਂ ਤੋਂ ਹੁੰਦੇ ਹੋਏ 14 ਪੋਹ, 1761 ਬਿ: (ਦਸੰਬਰ 1704 ਈ:) ਨੂੰ ਆਲਮਗੀਰ ਦੇ ਅਸਥਾਨ ‘ਤੇ ਪਹੁੰਚੇ ।

ਗੁਰੂ ਜੀ ਨੇ ਇਥੇ ਨੀਲ ਬਸਤਰ ਉਤਾਰ ਤਿੰਨ ਦਿਨ ਵਿਸ਼ਰਾਮ ਕੀਤਾ ਤੇ ਬੇਅੰਤ ਸੰਗਤਾਂ ਨੂੰ ਗੁਰਮਤਿ ਗਿਆਨ ਦੀ ਬਖਸ਼ਿਸ਼ ਕੀਤੀ । ਭਾਈ ਨਬੀ ਖਾਂ ਤੇ ਭਾਈ ਗਨੀ ਖਾਂ ਨੂੰ ਬਹੁਤ ਸਾਰੀਆਂ ਬਖਸ਼ਿਸ਼ਾਂ ਕਰ, ਸਤਕਾਰ ਸਹਿਤ ਵਿਦਾ ਕੀਤਾ । ਗੁਰੂ-ਘਰ ਦੇ ਇਕ ਪ੍ਰੀਤਵਾਨ ਪ੍ਰੇਮੀ ਸਿੱਖ ਨੇ ਗੁਰੂ ਜੀ ਨੂੰ ਇਕ ਘੋੜਾ ਭੇਟ ਕੀਤਾ ਤੇ ਗੁਰੂ ਜੀ ਆਪਣੇ ਸਾਥੀ ਸਿੰਘਾਂ ਸਮੇਤ ਰਾਏਕੋਟ ਨੂੰ ਅਗਲੇ ਸਫ਼ਰ ਲਈ ਰਵਾਨਾ ਹੋ ਗਏ ।

ਗੁਰੂ-ਘਰ ਦੇ ਨਿਕਟਵਰਤੀ ਭਾਈ ਨਾਨੂੰ ਸਿੰਘ ਨੇ ਸਭ ਤੋਂ ਪਹਿਲਾਂ ਇਸ ਅਸਥਾਨ ਦੀ ਸੇਵਾ-ਸੰਭਾਲ ਕੀਤੀ। ਉਸ ਸਮੇਂ ਇਥੇ ਕੇਵਲ ਨਿੱਕੀਆਂ ਇੱਟਾਂ ਦਾ ਬੁਰਜ ਯਾਦਗਾਰ ਵਜੋਂ ਕਾਇਮ ਸੀ । ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਸਮੇਂ ਇਸ ਗੁਰ-ਅਸਥਾਨ ਨੂੰ ਵਿਸ਼ੇਸ਼ ਰੂਪ ਵਿਚ ਤਿਆਰ ਕੀਤਾ ਗਿਆ । ਅੰਗਰੇਜ਼ ਰਾਜ-ਕਾਲ ਦੌਰਾਨ ਇਸ ਅਸਥਾਨ ‘ਤੇ ਮਹੰਤ ਕਾਬਜ਼ ਰਹੇ ।

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਇਸ ਧਾਰਮਕ ਅਸਥਾਨ ਦਾ ਪ੍ਰਬੰਧ 7 ਅਕਤੂਬਰ 1928 ਈ: ਨੂੰ ਲੋਕਲ ਕਮੇਟੀ ਆਲਮਗੀਰ ਪਾਸ ਆਇਆ । ਲੋਕਲ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਬਹੁਤ ਸਾਰੇ ਕਾਰਜ ਕੀਤੇ ਗਏ । 30 ਜੂਨ 1958 ਈ: ਵਿਚ ਗੁਰਦੁਆਰਾ ਸਾਹਿਬ ਨਾਲ ਇਤਿਹਾਸਕ ਅਸਥਾਨ ‘ਤੇ ਤੀਰ ਸਰ ਸਰੋਵਰ ਦੀ ਸ਼ੁਭ-ਆਰੰਭਤਾ ਕੀਤੀ ਗਈ । 1 ਜਨਵਰੀ, 1987 ਨੂੰ ਇਸ ਇਤਿਹਾਸਕ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸ ਆਇਆ ।

ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੀ ਬਹੁ-ਮੰਜ਼ਲੀ ਸੁੰਦਰ ਇਮਾਰਤ ‘ਤੇ ਕੇਸਰੀ ਪਰਚਮ ਦੂਰ-ਦੂਰ ਤੋਂ ਦਿਖਾਈ ਦਿੰਦਾ ਹੈ । ਇਹ ਪਵਿੱਤਰ ਅਸਥਾਨ ਲੁਧਿਆਣਾ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਲੁਧਿਆਣਾ-ਮਲੇਰਕੋਟਲਾ ਸੜਕ ਦੇ ਨਜ਼ਦੀਕ ਸਸ਼ੋਭਿਤ ਹੈ । ਇਹ ਪਵਿੱਤਰ ਅਸਥਾਨ ਲੁਧਿਆਣਾ-ਧੂਰੀ ਰੇਲਵੇ ਲਾਈਨ ‘ਤੇ ਰੇਲਵੇ ਸਟੇਸ਼ਨ ਗਿੱਲ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਹੈ ।

ਇਸ ਪਵਿੱਤਰ ਅਸਥਾਨ ‘ਤੇ ਸਾਰੇ ਗੁਰਪੁਰਬ, ਖਾਲਸੇ ਦਾ ਸਿਰਜਣਾ ਦਿਹਾੜਾ ਵੈਸਾਖੀ ਤੇ ਸਾਲਾਨਾ ਜੋੜ ਮੇਲਾ 14-15-16 ਪੋਹ (ਦਸੰਬਰ ਦੇ ਆਖ਼ਰੀ ਹਫਤੇ) ਧੂਮ-ਧਾਮ ਨਾਲ ਮਨਾਏ ਜਾਂਦੇ ਹਨ । ਹਰ ਐਤਵਾਰ ਵੀ ਗੁਰਮਤਿ ਸਮਾਗਮ ਹੁੰਦੇ ਹਨ । ਯਾਤਰੂਆਂ ਦੀ ਰਿਹਾਇਸ਼, ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ । ਰਿਹਾਇਸ਼ ਵਾਸਤੇ ਕਲਗੀਧਰ ਨਿਵਾਸ ਦੇ 24 ਕਮਰੇ ਹਨ । ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਲਈ ਕਲਗੀਧਰ ਲਾਇਬ੍ਰੇਰੀ ਤੇ ਗੁਰਮਤਿ ਲਿਟਰੇਚਰ ਹਾਊਸ ਵੀ ਹੈ । ਯਾਤਰੂਆਂ ਦੇ ਦਵਾ-ਦਾਰੂ ਲਈ ਗੁਰੂ ਅਮਰਦਾਸ ਫ਼ਰੀ ਡਿਸਪੈਂਸਰੀ ਵੀ ਚੱਲ ਰਹੀ ਹੈ ।

ਗੁਰਦੁਆਰਾ ‘ਰਾਮਸਰ ਸਾਹਿਬ’ ਸ੍ਰੀ ਅੰਮ੍ਰਿਤਸਰ
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਦੇ ਪਵਿੱਤਰ ਨਾਮ ‘ਤੇ ‘ਰਾਮਸਰ ਸਾਹਿਬ’ ਦੇ ਪਾਵਨ ਸਰੋਵਰ ਦੀ ਸਿਰਜਣਾ ਸੰਮਤ 1659-60 ਵਿਚ ਕੀਤੀ। ਗੁਰੂ-ਘਰ ਦੇ ਪ੍ਰੀਤਵਾਨ ਬਜ਼ੁਰਗਵਾਰ ਗੁਰਸਿੱਖ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਤੇ ਗੁਰੂ ਜੀ ਨੇ ਸਰੋਵਰ ਦੀ ਅਰੰਭਤਾ ਕੀਤੀ।

ਇਹ ਅਸਥਾਨ ਉਸ ਸਮੇਂ ਕੁਦਰਤੀ ਵਾਤਾਵਰਨ ਨਾਲ ਭਰਪੂਰ, ਸ਼ਾਂਤ ਜੰਗਲ-ਨੁਮਾ ਸੀ। ਇਸ ਰਮਣੀਕ ਅਸਥਾਨ ‘ਤੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ‘ਸੁਖਮਨੀ ਸਾਹਿਬ’ ਦੀ ਪਵਿੱਤਰ ਬਾਣੀ ਦੀ ਰਚਨਾ ਕੀਤੀ ਤੇ ਫਿਰ ਇਸ ਅਸਥਾਨ ‘ਤੇ ਹੀ ਭਾਈ ਗੁਰਦਾਸ ਜੀ ਤੋਂ ਲਿਖਵਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੰਪੂਰਨ ਕੀਤਾ।

ਗੁਰੂ ਅਰਜਨ ਦੇਵ ਜੀ ਵੱਲੋਂ ਸਿਰਜਤ ਇਸ ਇਤਿਹਾਸਕ ਸਰੋਵਰ ਦੇ ਕਿਨਾਰੇ ਛੋਟਾ ਜਿਹਾ ਗੁਰਦੁਆਰਾ ਬਣਾਇਆ ਗਿਆ। ਗੁਰਦੁਆਰਾ ਪ੍ਰਬੰਧ ਲਹਿਰ ਸਮੇਂ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ। ਸ਼੍ਰੋਮਣੀ ਗੁ:ਪ੍ਰ: ਕਮੇਟੀ ਨੇ ਇਸ ਅਸਥਾਨ ਦੀ ਪਵਿੱਤਰਤਾ ਤੇ ਇਤਿਹਾਸਕਤਾ ਨੂੰ ਸਨਮੁਖ ਰੱਖਦਿਆਂ ਇਸ ਅਸਥਾਨ ‘ਤੇ ਬਹੁਮੰਜ਼ਲੀ ਯਾਦਗਾਰੀ ਗੁਰਦੁਆਰੇ ਨੂੰ ਉਸਾਰਨ ਦਾ ਇਤਿਹਾਸਕ ਫੈਸਲਾ ਕੀਤਾ ਜਿਸ ਸਦਕਾ 1982 ਈ: ਵਿਚ ਗੁਰਦੁਆਰਾ ਰਾਮਸਰ ਸਾਹਿਬ ਦੀ ਆਧੁਨਿਕ ਵਿਸ਼ਾਲ ਇਮਾਰਤ ਦੀ ਅਰੰਭਤਾ ਹੋਈ।

ਗੁਰਦੁਆਰਾ ਰਾਮਸਰ ਸਾਹਿਬ ਦੀ ਬਹੁ-ਮੰਜ਼ਲੀ ਇਮਾਰਤ ਦੂਰ ਤੋਂ ਦਿਖਾਈ ਦਿੰਦੀ ਹੈ। ਇਸ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਅਤੇ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਜੀ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ।

ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਛਪਾਈ ਮਰਯਾਦਾ ਅਨੁਸਾਰ ਕਰਨ ਲਈ ਇਸ ਇਤਿਹਾਸਕ ਗੁਰਦੁਆਰੇ ਦੇ ਤਹਿਖਾਨੇ ਵਿਚ ‘ਗੋਲਡਨ ਆਫਸੈਟ ਪ੍ਰੈਸ’ ਲਗਾਈ ਹੈ, ਜਿਥੇ ਗੁਰਮਤਿ ਸਾਹਿਤ ਦੀ ਛਪਾਈ ਵੱਡੀ ਪੱਧਰ ‘ਤੇ ਕੀਤੀ ਜਾਂਦੀ ਹੈ।

ਸ਼ਾਨੋ ਸ਼ੌਕਤ ਨਾਲ ਕੱਡਿਆ ਗਿਆ ਮੀਰੀ-ਪੀਰੀ ਨਗਰ ਕੀਰਤਨ
Vancouver: ਸਰੀ ‘ਚ ਅੱਜ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਕੱਡਿਆ ਗਿਆ। ਨਗਰ ਕੀਰਤਨ ‘ਚ 20 ਤੋਂ 30 ਹਜ਼ਾਰ ਦੇ ਕਰੀਬ ਸੰਗਤ ਨੇ ਹਿੱਸਾ ਲਿਆ।

ਇਨ੍ਹਾਂ ਤਸਵੀਰਾਂ ਰਾਹੀ ਤੁਸੀਂ 28 ਜੁਲਾਈ ਨੂੰ ਸ਼ਾਨੋ ਸ਼ੌਕਤ ਨਾਲ ਕੱਡੇ ਗਏ ਨਗਰ ਕੀਰਤਨ ਦੀਆਂ ਝਲਕੀਆਂ ਦੇਖ ਸਕਦੇ ਹੋ। ਜਿੱਥੇ ਠਾਠਾਂ ਮਾਰਦਾ ਇਕੱਠ ਇੱਕ ਵਾਰ ਤਾਂ ਸੱਤ ਸਮੁੰਦਰ ਪਾਰ ਪੰਜਾਬ ਦਾ ਭੁਲੇਖਾ ਪਾ ਰਿਹਾ ਸੀ। ਨਗਰ ਕੀਰਤਨ ‘ਚ ਕਰੀਬ 30 ਹਜ਼ਾਰ ਦੀ ਗਿਣਤੀ ‘ਚ ਸੰਗਤ ਪਹੁੰਚੀ ਹੋਈ ਸੀ। ਸੰਗਤ ‘ਚ ਇਸ ਮੌਕੇ ਵੱਖਰਾ ਹੀ ਉਤਸ਼ਾਹ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।

ਨਗਰ ਕੀਰਤਨ ਦੀ ਅਗਵਾਈ ਸਰੀ ਆਰ.ਸੀ.ਐੱਮ.ਪੀ. ਦੀਆਂ ਗੱਡੀਆਂ ਕਰ ਰਹੀਆਂ ਸਨ। ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਡੈਲਟਾ ਤੋਂ ਸਵੇਰੇ 8 ਵਜੇ ਨਗਰ ਕੀਰਤਨ ਚੱਲਿਆ, ਜਿਸਤੋਂ ਬਾਅਦ 2 ਵਜੇ ਗੁਰੂ ਘਰ ਪਹੁੰਚ ਕੇ ਹੀ ਸਮਾਪਤੀ ਕੀਤੀ ਗਈ। ਚੁਫ਼ੇਰੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਸਨ, ਪੁਲਿਸ ਅਧਿਕਾਰੀ ਚੱਪੇ ਚੱਪੇ ‘ਤੇ ਤੈਨਾਤ ਸਨ।

ਨਗਰ ਕੀਰਤਨ ਜਹਿੜੀਆਂ ਥਾਵਾਂ ਤੋਂ ਲੰਘ ਰਿਹਾ ਸੀ ਉਨ੍ਹਾਂ ਥਾਵਾਂ ਦੀਆਂ ਸਰਹੱਦਾਂ ਨੂੰ ਪੁਲਿਸ ਦੀਆਂ ਗੱਡੀਆਂ ਨਾਲ ਬੰਦ ਕੀਤਾ ਗਿਆ ਸੀ। ਪੂਰਾ ਸਮਾਂ ਪੁਲਿਸ ਦੀਆਂ ਦੋ ਗੱਡੀਆਂ ਨਗਰ ਕੀਰਤਨ ਦੇ ਅੱਗੇ ਤੇ ਦੋ ਗੱਡੀਆਂ ਨਗਰ ਕੀਰਤਨ ਦੇ ਪਿੱਛੇ ਰਹੀਆਂ। ਪੁਲਿਸ ਦੀਆਂ ਗੱਡੀਆਂ ਤੋਂ ਬਾਅਦ ਗੱਤਕਾ ਟੀਮ ਚੱਲ ਰਹੀ ਸੀ।

ਨਗਰ ਕੀਰਤਨ ਮੌਕੇ ਛੋਟੇ ਬੱਚਿਆਂ ਵੱਲੋਂ ਦਿਖਾਏ ਗਏ ਗੱਤਕੇ ਦੇ ਜੌਹਰ ਦੇਖਿਆਂ ਹੀ ਬਣਦੇ ਸੀ। ਬੱਚਿਆਂ ਨੂੰ ਮੀਰੀ-ਪੀਰੀ ਦਿਵਸ ਦੀ ਮਹਾਨਤਾ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਸੀ।

ਗੱਤਕਾ ਟੀਮ ਤੋਂ ਬਾਅਦ ਸਿੰਘਾਂ ਦਾ ਜੱਥਾ ਚੱਲ ਰਿਹਾ ਸੀ, ਤੇ ਫਿਰ ਪੰਜ ਪਿਆਰੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਹੁਤ ਹੀ ਖੂਬਸੂਰਤ ਪਾਲਕੀ ‘ਚ ਸਜਾਏ ਹੋਏ ਸਨ। ਗੁਰੂ ਸਾਹਿਬ ਦਾ ਫਲੋਟ ਚੁਫ਼ੇਰਿਓਂ ਸਜਾਇਆ ਹੋਇਆ ਸੀ, ਜਿਸਦੇ ਆਲ਼ੇ-ਦੁਆਲ਼ੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਗੁਰੂ ਸਾਹਿਬ ਦੇ ਦਰਸ਼ਨ ਕਰ ਰਿਹਾ ਸੀ।

ਇਸ ਮੌਕੇ ਅਧਿਕਾਰੀਆਂ ਵੱਲੋਂ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਮਹਾਨਤਾ ਬਾਰੇ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ।

ਖਾਲਸਾ ਸਕੂਲਾਂ ‘ਚ ਧਾਰਮਿਕ ਵਿਭਾਗ ਦੇ ਮੁਖੀ ਕੁਲਵਿੰਦਰ ਸਿੰਘ ਨੇ ਟੀ.ਵੀ. ਪੰਜਾਬ ਨਾਲ ਖਾਸ ਗੱਲਬਾਤ ਦੌਰਾਨ ਸੰਗਤ ਨੂੰ ਮੀਰੀ-ਪੀਰੀ ਦਿਵਸ ਦੀ ਵਧਾਈ ਦਿੱਤੀ। ਜਿਨ੍ਹਾਂ ਸਿੱਖ ਪਰਿਵਾਰਾਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਗੁਰੂ ਨਾਲ ਜੋੜਨ।

ਇੱਕ ਪਾਸੇ ਸੰਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੀ ਸੀ ਤੇ ਨਾਲ ਹੀ ਗੱਤਕੇ ਦੇ ਜੌਹਰ ਦੇਖ ਰਹੀ ਸੀ, ਦੂਜੇ ਪਾਸੇ ਥਾਂ-ਥਾਂ ‘ਤੇ ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।

ਵੱਖੋ-ਵੱਖਰੀਆਂ ਸੰਸਥਾਵਾਂ ਤੇ ਸੰਗਤ ਨੇ ਲੰਗਰ ਦੇ ਸਟਾਲ ਲਗਾਏ ਹੋਏ ਸਨ। ਜਿੱਥੇ ਜਲੇਬੀਆਂ, ਛੋਲੇਪੂਰੀਆਂ, ਪਕੌੜੇ, ਕੜੀ ਚਾਵਲ, ਪੀਜ਼ਾ, ਆਈਸਕਰੀਮ, ਚਿਪਸ, ਮਿੱਸੀਆਂ ਰੋਟੀਆਂ, ਕੁਲਚੇ , ਬਰਗਰ, ਲੱਸੀ, ਦੁੱਧ, ਚਾਹ, ਪਰੌਂਠੇ ਤੇ ਹੋਰ ਕਈ ਤਰ੍ਹਾਂ ਦੇ ਵਿਅੰਜਨ ਵਰਤਾਏ ਜਾ ਰਹੇ ਸਨ।

ਬਜ਼ੁਰਗਾਂ ‘ਚ ਨਗਰ ਕੀਰਤਨ ਦੌਰਾਨ ਵੱਖਰਾ ਦੀ ਉਤਸ਼ਾਹ ਦੇਖਣ ਨੂੰ ਮਿਲਿਆ।

ਪੰਜਾਬ ਤੋਂ ਸੰਗਰੂਰ ਨਾਲ ਸਬੰਧਤ ਸੌਦਾਗਰ ਸਿੰਘ ਨੇ ਟੀ.ਵੀ. ਪੰਜਾਬ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਇੰਝ ਪ੍ਰਤੀਤ ਹੋ ਰਿਹਾ ਹੈ, ਜਿਵੇਂ ਉਹ ਗੁਰੂ ਨਗਰੀ ‘ਚ ਮੌਜੂਦ ਹੋਣ।

ਇਸ ਮੌਕੇ ਸਫ਼ਾਈ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਸੀ। ਥਾਂ-ਥਾਂ ‘ਤੇ ਸੇਵਾਦਾਰ ਕੂੜਾ ਇਕੱਠਾ ਕਰ ਰਹੇ ਸਨ। ਤਾਂ ਕਿ ਨਗਰ ਕੀਰਤਨ ਦੇ ਲੰਘਣ ਤੋਂ ਬਾਅਦ ਕਿਤੇ ਵੀ ਗਾਰਬੇਜ ਨਜ਼ਰ ਆ ਆਵੇ, ਤੇ ਅਜਿਹਾ ਹੋਇਆ ਵੀ। ਸੰਗਤ ‘ਚ ਮੌਜੂਦ ਸੁਰਜੀਤ ਕੌਰ ਨੇ ਵੀ ਟੀ.ਵੀ. ਪੰਜਾਬ ਨਾਲ ਗੱਲਬਾਤ ਕੀਤੀ। ਸੁਰਜੀਤ ਕੌਰ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਨਾਲ ਜੁੜਿਆ ਹੋਇਆ ਹੈ। ਸੁਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਉਹ ਪੰਜਾਬ ‘ਚ ਬੈਠੇ ਹੋਣ।

ਨਗਰ ਕੀਰਤਨ ਦੇ ਰਸਤੇ ‘ਚ ਖੜ੍ਹਾਇਆ ਗਿਆ ਟਰੈਕਟਰ ਤੇ ਟਰਾਲੀ ਵੀ ਸੰਗਤ ਲਈ ਖਾਸ ਖਿੱਚ ਦਾ ਕੇਂਦਰ ਸੀ।

ਸੰਗਤ ਨੂੰ ਪੰਜਾਬ ਵਰਗਾ ਆਪਣਾਪਣ ਤੇ ਪਿਆਰ ਮਹਿਸੂਸ ਹੋਣਾ ਹੀ ਨਗਰ ਕੀਰਤਨ ਦੀ ਕਾਮਯਾਬੀ ਦਾ ਸਬੂਤ ਦੇ ਜਾਂਦਾ ਹੈ।ਇਹੋ ਜਿਹੇ ਈਵੈਂਟਸ ਦੌਰਾਨ ਸਾਰਾ ਹੀ ਪੰਜਾਬੀ ਭਾਈਚਾਰਾ ਸੱਤ ਸਮੁੰਦਰ ਪਾਰ ਵੀ ਇੱਕ ਹੋ ਜਾਂਦਾ ਹੈ, ਜਿਨ੍ਹਾਂ ਵੱਲੋਂ ਆਪਣੇ ਈਵੈਂਟ ‘ਚ ਸਭ ਦਾ ਖੁੱਲ੍ਹੇ ਦਿਨ ਨਾਲ ਸਵਾਗਤ ਕੀਤਾ ਜਾਂਦਾ ਹੈ।

Miri-Piri Nagar Kirtan, Surrey BC, 28 July 2018 Photo: Bless Tv

ਜਿਕਰਯੋਗ ਹੈ ਕਿ ਮੀਰੀ ਤੇ ਪੀਰੀ ਦੋ ਤਲਵਾਰਾਂ ਦੇ ਨਾਮ ਹਨ। ਜਿਨ੍ਹਾਂ ਨੂੰ ਸਿੱਖਾਂ ਦੇ ਸੱਤਵੇਂ ਗੁਰੂ ਹਰਗੋਬਿੰਦ ਰਾਏ ਜੀ ਨੇ ਸੰਗਤ ਦੇ ਸਪੁਰਦ ਕੀਤਾ ਸੀ, ਤੇ ਸੰਦੇਸ਼ ਦਿੱਤਾ ਸੀ ਕਿ ਜ਼ੁਲਮ ਦਾ ਟਾਕਰਾ ਕਰਨ ਲਈ ਮੀਰੀ ਦੀ ਵਰਤੋਂ ਕਰਨੀ ਹੈ ਤੇ ਧਰਮ ਲਈ ਪੀਰੀ ਦੀ। ਇਸੇ ਤਹਿਤ ਮੀਰੀ ਰਾਜਨੀਤੀ ਦੀ ਪ੍ਰਤੀਕ ਹੈ ਤੇ ਪੀਰੀ ਰੂਹਾਨੀਅਤ ਦੀ ਪ੍ਰਤੀਕ ਹੈ।

ਦਰਬਾਰ ਸਾਹਿਬ ਦੇ ਪ੍ਰਵੇਸ਼ ਦਵਾਰਾਂ ‘ਤੇ ਚੜੇਗਾ 40 ਕਿੱਲੋ ਸੋਨਾ, ਪਹਿਲੇ ਪੜਾਅ ਦਾ ਕੰਮ ਸ਼ੁਰੂ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਅੰਦਰ ਦਾਖਿਲ ਹੋਣ ਵਾਲੇ ਦਰਵਾਜ਼ਿਆਂ ਨੂੰ 40 ਕਿੱਲੋ ਸੋਨੇ ਦੇ ਪੱਤਰੇ ਚੜਾਏ ਜਾਣਗੇ। ਪਹਿਲੇ ਪੜਾਅ ਦਾ ਕੰਮ ਘੰਟਾ ਘਰ ਸਥਿਤ ਪ੍ਰਵੇਸ਼ ਦਰਵਾਜ਼ੇ ਦੀ ਦਰਸ਼ਨੀ ਡਿਓਢੀ ਦੇ ਗੁਬੰਦਾਂ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਹਨ ਤੇ ਨਾ ਸਿਰਫ਼ ਸਿੱਖ ਧਰਮ ਸਗੋਂ ਹਰ ਧਰਮ ਦੇ ਲੋਕ ਇੱਥੇ ਆ ਕੇ ਸੀਸ ਝੁਕਾਉਂਦੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੋਨੇ ਦੇ ਪੱਤਰੇ ਲਾਉਣ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਹੈ। ਇਸ ਬਾਰੇ ਬਾਬਾ ਭੂਰੀ ਵਾਲੇ ਦੇ ਬੁਲਾਰੇ ਰਾਮ ਸਿੰਘ ਨੇ ਦੱਸਿਆ ਕਿ ਮੁੱਖ ਦਰਵਾਜ਼ਿਆਂ ਦੇ 4 ਗੁਬੰਦਾਂ ਤੋਂ ਇਲਾਵਾ 4 ਛੋਟੇ ਗੁਬੰਦ, 50 ਛੋਟੀਆਂ ਗੁਬੰਦੀਆਂ ਤੇ 2 ਪਾਲਕੀਆਂ ਹਨ ਤੇ ਇਹ ਸੇਵਾ ਅਗਲੇ ਸਾਲ ਦੀ ਵਿਸਾਖੀ ਤੱਕ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਰਵਾਜ਼ਿਆਂ, ਗੁਬੰਦਾਂ ਉੱਪਰ ਕੁੱਲ 40 ਕਿੱਲੋ ਸੋਨਾ ਲੱਗੇਗਾ।

ਤੁਹਾਨੂੰ ਦੱਸ ਦਈਏ ਕਿ ਸ੍ਰੀ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਹਨ ਜੋ ਇਸ ਗੱਲ ਦੇ ਪ੍ਰਤੀਕ ਹਨ ਕਿ ਇੱਥੇ ਕਿਸੇ ਵੀ ਧਰਮ, ਜਾਤੀ, ਨਸਲ ਦਾ ਇਨਸਾਨ ਆ ਸਕਦਾ ਹੈ ਤੇ ਸ਼ਰਧਾ ਭਾਵਨਾ ਨਾਲ ਨਤਮਸਤਕ ਹੋ ਸਕਦਾ ਹੈ।

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼: ਮਹਾਰਾਜ ਸਿੰਘ ਨੌਰੰਗਾਬਾਦ ਵਾਲੇ
ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਉੱਚੀ ਦੇ ਜੰਮਪਲ ਬਾਬਾ ਮਹਾਰਾਜ ਸਿੰਘ ਜੀ ਨੌਰੰਗਾਬਾਦ ਵਾਲੇ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਮੁੱਢਲੇ ਘੁਲਾਟੀਏ ਤੇ ਪਹਿਲੇ ਮਹਾਨ ਸ਼ਹੀਦ ਸਨ ਜਿਨ੍ਹਾਂ ਨੇ 1857 ਦੇ ਗ਼ਦਰ ਤੋਂ 13 ਸਾਲ ਪਹਿਲਾਂ ਹਥਿਆਰਬੰਦ ਹੋ ਕੇ ਭਾਰਤ ‘ਚੋਂ ਅੰਗਰੇਜ਼ਾਂ ਦਾ ਬੋਰੀ-ਬਿਸਤਰਾ ਗੋਲ ਕਰਨ ਲਈ ਉਨ੍ਹਾਂ ਖ਼ਿਲਾਫ਼ ਵਿਦਰੋਹ ਦੀ ਨੀਂਹ ਰੱਖੀ | 13 ਜਨਵਰੀ 1780 ਨੂੰ ਪਿੰਡ ਰੱਬੋਂ ਉੱਚੀ (ਮਲੌਦ) ਜ਼ਿਲ੍ਹਾ ਲੁਧਿਆਣਾ ਵਿਚ ਜਨਮੇ ਨਿਹਾਲ ਸਿੰਘ ਜਿਨ੍ਹਾਂ ਨੂੰ ਬਾਅਦ ਵਿਚ ਬਾਬਾ ਮਹਾਰਾਜ ਸਿੰਘ ਕਿਹਾ ਜਾਣ ਲੱਗਾ ਉਹ ਪੁਰਖ ਸਨ ਜਿਨ੍ਹਾਂ 1844 ਤੋਂ 1849 ਦੇ ਦੌਰਾਨ ਖ਼ਾਲਸਾ ਰਾਜ ਨੂੰ ਖ਼ਤਮ ਹੋਣ ਤੋਂ ਬਚਾਉਣ ਤੇ ਅੰਗਰੇਜ਼ਾਂ ਦਾ ਗ਼ੁਲਾਮ ਹੋਣ ਤੋਂ ਬਚਾਉਣ ਦੀ ਅਹਿਮ ਜ਼ਿੰਮੇਵਾਰੀ ਆਪਣੇ ਹੱਥ ਲਈ ਸੀ |

ਬਾਬਾ ਮਹਾਰਾਜ ਸਿੰਘ ਨੇ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰਨ ਲਈ 3 ਜਨਵਰੀ 1850 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਦੀ ਛਾਉਣੀ ਤੋਂ ਆਜ਼ਾਦੀ ਦਾ ਬਿਗਲ ਵਜਾਉਣ ਲਈ ਦਿਨ ਤੈਅ ਕੀਤਾ, ਪ੍ਰੰਤੂ 6 ਦਿਨ ਪਹਿਲਾਂ ਹੀ 28 ਦਸੰਬਰ 1849 ਨੂੰ ਇਕ ਗ਼ੱਦਾਰ ਨੇ ਮੁਖ਼ਬਰੀ ਕਰਕੇ ਜਲੰਧਰ ਨੇੜੇ ਆਦਮਪੁਰ ਦੋਆਬੇ ਦੀ ਇਕ ਝਿੜੀ ਵਿਚੋਂ ਬਾਬਾ ਮਹਾਰਾਜ ਜੀ ਨੂੰ ਗਿ੍ਫ਼ਤਾਰ ਕਰਵਾ ਦਿੱਤਾ | ਆਖ਼ਰਕਾਰ ਦੇਸ਼ ਦਾ ਇਹ ਮਹਾਨ ਵੀਰ ਸਪੂਤ 5 ਜੁਲਾਈ, 1856 ਨੂੰ ਸ਼ਹੀਦੀ ਦਾ ਜਾਮ ਪੀ ਗਿਆ |

ਕਰਤਾਰਪੁਰ ਵਿਖੇ ਆਜ਼ਾਦੀ ਸੰਗਰਾਮ ਦੀ ਯਾਦਗਾਰ ‘ਚ ਬਾਬਾ ਮਹਾਰਾਜ ਸਿੰਘ ਜੀ ਦੀ ਯਾਦਗਾਰ ਅਤੇ ਉਨ੍ਹਾਂ ਨਾਲ ਜੁੜਿਆ ਇਤਿਹਾਸ ਬਖੂਬੀ ਦਰਸਾਇਆ ਗਿਆ ਹੈ|

ਮਹਾਰਾਜ ਸਿੰਘ  ਦੇ ਸ਼ਹੀਦੇ ਦਿਹਾੜੇ ਮੌਕੇ ਅੱਜ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ|

ਗੁਰੂ ਨਾਨਕ ਦੇਵ ਜੀ ਦੀ ਇਤਿਹਾਸਿਕ ਯਾਦ ਨਾਲ ਜੁੜਿਆ “ਗੁਰਦੁਆਰਾ ਸ੍ਰੀ ਰੀਠਾ ਸਾਹਿਬ”
ਗੁਰੂਦੁਆਰਾ ਰੀਠਾ ਸਾਹਿਬ ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਹੈ। ਇਹ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ’ਤੇ ਵਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਸਿੱਧਾਂ ਨੂੰ ਜੋਗ ਦੇ ਅਸਲ ਮਾਈਨੇ ਸਮਝਾਉਣ ਆਏ ਸਨ। ਉਸ ਸਮੇਂ ਇਥੇ ਗੋਰਖਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ।

ਉਸ ਸਮੇਂ ਇਕ ਆਚੰਭਤ ਕੌਤਕ ਵੇਖਣ ਨੂੰ ਮਿਲਿਆ ਜਦੋਂ ਗੁਰੂ ਨਾਨਕ ਦੇਵ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਿਕ ਉਦੇਸ਼ ਨੂੰ ਲੈ ਕੇ ਗੋਸ਼ਟੀ ਕਰ ਰਹੇ ਸਨ। ਇਸ ਕੌਤਕ ਨਾਲ ਜਿੱਥੇ ਕੌੜਿਆਂ ਰੀਠਿਆਂ ਵਿਚ ਮਿਠਾਸ ਭਰ ਗਈ, ਉੱਥੇ ਹੰਕਾਰੀਆਂ ਨਾਥਾਂ ਦਾ ਹੰਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ।

ਇਤਿਹਾਸਕ ਗਵਾਹੀ ਮੁਤਾਬਕ 16 ਜੇਠ ਦੀ ਪੂਰਨਮਾਸ਼ੀ ਵਾਲੇ ਦਿਨ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਸਮੇਤ ਜਦੋਂ ਇਸ ਸਥਾਨ ‘ਤੇ ਆਏ ਤਾਂ ਉਸ ਵਕਤ ਰੀਠੇ ਦੇ ਇੱਕ ਭਰੇ ਹੋਏ ਦਰਖ਼ਤ ਹੇਠਾਂ ਗੋਰਖ ਨਾਥ ਜੋਗੀ ਦਾ ਚੇਲਾ ਢੇਰ ਨਾਥ ਡੇਰਾ ਲਾਈ ਬੈਠਾ ਸੀ। ਇਸ ਦਰਖ਼ਤ ਦੇ ਦੂਸਰੇ ਪਾਸੇ ਬਾਬੇਕਿਆਂ ਨੇ ਵੀ ਆਸਨ ਲਾ ਲਏ। ਗੁਰੂ ਜੀ ਦੀ ਆਮਦ ਨੂੰ ਦੇਖ ਕੇ ਸਿੱਧ ਹੈਰਾਨ ਹੋ ਗਏ ਅਤੇ ਉਨ੍ਹਾਂ (ਗੁਰੂ ਜੀ) ਨੂੰ ਇੱਥੇ ਆਉਣ ਦਾ ਕਾਰਨ ਪੁੱਛਣ ਲੱਗੇ। ਗੁਰੂ ਸਾਹਿਬ ਨੇ ਜੋਗੀਆਂ ਨੂੰ ਦੱਸਿਆ ਕਿ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿਮੇਵਾਰੀਆਂ ਨੂੰ ਨਿਭਾਉਦਿਆਂ ਹੋਇਆਂ ਉਸ ਨਿਰੰਕਾਰ ਨਾਲ ਜੁੜੇ ਰਹਿਣਾ ਹੀ ਸੱਚਾ ਜੋਗ ਹੈ।

ਬਾਹਰੀ ਦਿਖਾਵੇ, ਕਰਮ-ਕਾਂਡੀ ਜੀਵਨ ਅਤੇ ਪਾਖੰਡਬਾਜ਼ੀ ਸਦਕਾ ਕਰਤਾਰ ਦੀਆਂ ਖ਼ੁਸ਼ੀਆਂ ਦਾ ਪਾਤਰ ਨਹੀਂ ਬਣਿਆ ਜਾ ਸਕਦਾ। ਅਜੇ ਵਿਚਾਰ ਗੋਸ਼ਟੀ ਚੱਲ ਰਹੀ ਸੀ ਕਿ ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਆਈ। ਜਦੋਂ ਉਨ੍ਹਾਂ ਗੁਰੂ ਸਾਹਿਬ ਕੋਲੋਂ ਕੁੱਝ ਖਾਣ ਦੀ ਤਲ਼ਬ ਜ਼ਾਹਿਰ ਕੀਤੀ ਗੁਰੂ ਜੀ ਕਹਿਣ ਲੱਗੇ,”ਮਰਦਾਨਿਆਂ ਅਸੀਂ ਤਾਂ ਬਾਹਰੋਂ ਆਏ ਹੋਏ ਪ੍ਰਦੇਸੀ ਬੰਦੇ ਹਾਂ ਅਤੇ ਸਿੱਧਾਂ ਦੇ ਮਹਿਮਾਨ ਹਾਂ,ਤੁਸੀਂ ਇਨ੍ਹਾਂ ਕੋਲੋਂ ਹੀ ਕੋਈ ਪਦਾਰਥ ਖਾਣ ਨੂੰ ਮੰਗ ਲਵੋ।’’

ਗੁਰੂ ਸਾਹਿਬ ਦਾ ਹੁਕਮ ਪਾ ਕੇ ਜਦੋਂ ਭਾਈ ਮਰਦਾਨਾ ਨੇ ਬੜੀ ਨਿਮਰਤਾ ਪੂਰਵਕ ਸਿੱਧਾਂ ਕੋਲੋ ਭੋਜਨ ਦੀ ਮੰਗ ਕੀਤੀ ਤਾਂ ਹੰਕਾਰ ਨਾਲ ਨੱਕੋ-ਨੱਕ ਭਰੇ ਸਿੱਧਾਂ ਨੇ ਕਿਹਾ ‘ਬੈਠੇ ਰਹੋ ਨਾ ਕਿਤਹੂੰ ਜਾਈ, ਦੇਖਹਿ ਸ਼ਕਤਿ ਜੇ ਦੇਹਿ ਖਵਾਹੀ’। ਭਾਵ ਜੇ ਤੇਰਾ ਗੁਰੂ ਸਰਬ ਕਲਾ ਸਮਰੱਥ ਹੈ ਤਾਂ ਉਹ ਬਿਨਾ ਕਿਤੇ ਜਾਏ ਭੋਜਨ ਦਾ ਵਸੀਲਾ ਕਿਉਂ ਨਹੀਂ ਕਰ ਦਿੰਦਾ। ਇਸ ਤਰ੍ਹਾਂ ਅਸੀਂ ਵੀ ਉਸ ਦੀ ਸ਼ਕਤੀ ਨੂੰ ਦੇਖ ਲਵਾਂਗੇ। ਸਿੱਧਾਂ ਦਾ ਕਠੋਰ ਅਤੇ ਹੰਕਾਰ ਭਰਿਆ ਵਿਹਾਰ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਨੇ ਰੀਠੇ ਦੇ ਫ਼ਲਾਂ ਵੱਲ ਇਸ਼ਾਰਾ ਕਰਕੇ ਭਾਈ ਮਰਦਾਨਾ ਨੂੰ ਕਿਹਾ ਕਿ, ‘ਭਾਈ ਇਹ ਫ਼ਲ ਤੋੜ ਕੇ ਛੱਕ ਲਉ ਕਰਤਾਰ ਭਲੀ ਕਰੇਗਾ।’

ਗੁਰੂ ਬਾਬੇ ਦਾ ਬਚਨ ਸੁਣ ਕੇ ਮਰਦਾਨਾ ਜੀ ਸੋਚਾਂ ਵਿਚ ਪੈ ਗਏ ਅਤੇ ਕਹਿਣ ਲੱਗੇ, ‘ਗੁਰੂ ਜੀ ਮੈਨੂੰ ਕਿਉਂ ਮਾਰਨਾ ਚਾਹੁੰਦੇ ਹੋ,ਮੈਂ ਤਾਂ ਅਜੇ ਜਿਉਣਾ ਚਾਹੁੰਦਾ ਹਾਂ। ਇਹ ਰੀਠੇ ਤਾਂ ਜ਼ਹਿਰ ਵਰਗੇ ਕੌੜੇ ਹਨ ਅਤੇ ਲੋਕਾਂ ਦੇ ਵਸਤਰ ਧੋਣ ਦੇ ਕੰਮ ਆਉਂਦੇ ਹਨ।’ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਵਾਲੇ ਪਾਸੇ ਦੀਆਂ ਰੀਠੇ ਦੀਆਂ ਟਹਿਣੀਆਂ ਵਲ ਮੇਹਰ ਦੀ ਨਦਰ ਕਰਦਿਆਂ ਹੱਸ ਕੇ ਕਿਹਾ,”ਭਾਈ ਮਰਦਾਨਾ ਜੀ ਸਤਿ ਕਰਤਾਰ ਕਹਿ ਕੇ ਰੀਠੇ ਦੇ ਦਰਖ਼ਤ ’ਤੇ ਚੜ੍ਹ ਜਾਉ,ਆਪ ਫ਼ਲ ਛਕੋ ਅਤੇ ਇਨ੍ਹਾਂ ਸਿੱਧਾਂ ਨੂੰ ਵੀ ਤੋੜ ਕੇ ਛਕਾਓ।’’

ਸਤਿ ਬਚਨ ਕਹਿ ਕੇ ਭਾਈ ਮਰਦਾਨਾ ਜੀ ਗੁਰੂ ਵਾਲੇ ਪਾਸੇ ਦੇ ਇੱਕ ਟਹਿਣੇ ’ਤੇ ਚੜ੍ਹ ਗਏ ਅਤੇ ਰੀਠੇ ਤੋੜ ਕੇ ਖਾਣ ਲੱਗ ਪਏ। ਜ਼ਹਿਰ ਵਰਗੇ ਰੀਠੇ ਸ਼ਹਿਦ ਵਰਗੇ ਮਿੱਠੇ ਸਨ। ਪਹਿਲਾਂ ਭਾਈ ਸਾਹਿਬ ਨੇ ਆਪ ਰੱਜ ਕੇ ਰੀਠੇ ਛਕੇ ਅਤੇ ਫਿਰ ਸਿੱਧਾਂ ਨੂੰ ਵੀ ਛਕਣ ਲਈ ਦਿੱਤੇ। ਛੁਆਰਿਆਂ ਵਰਗਾ ਆਨੰਦ ਦੇਣ ਵਾਲੇ ਰੀਠੇ ਜਦੋਂ ਨਾਥ-ਜੋਗੀਆਂ ਦੀ ਜੀਭ ਨੂੰ ਲੱਗੇ ਤਾਂ ਉਹ ਵੀ ਹੈਰਾਨ ਹੋਣੋ ਨਾ ਰਹਿ ਸਕੇ। ਇਸ ਤਰ੍ਹਾਂ ਸਿੱਧਾਂ ਵੱਲੋਂ ਵੀ ਆਪਣੀਆਂ ਤਾਂਤ੍ਰਿਕ ਸ਼ਕਤੀਆਂ ਨਾਲ ਆਪਣੇ ਵਾਲੀ ਸਾਈਡ ਦੇ ਰੀਠੇ ਮਿੱਠੇ ਕਰਨ ਲਈ ਹੱਥ-ਪੱਲੇ ਮਾਰੇ ਗਏ ਪਰ ਗੁਰੂ ਨਾਨਕ ਸਾਹਿਬ ਦੇ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਾ ਗਈ।

ਦਰਖ਼ਤ ਤਾਂ ਦੁਨੀਆਂ ਵਿਚ ਹੋਰ ਵੀ ਬਹੁਤ ਹਨ। ਬਹੁਤ ਸੁੰਦਰ ਅਤੇ ਸਜੀਲੇ ਵੀ ਹਨ ਪਰ ਜਿਹੜੇ ਦਰਖ਼ਤ ਉਪਰ ਬਾਬੇ ਨਾਨਕ ਦੀ ਕਿਰਪਾ-ਦ੍ਰਿਸ਼ਟੀ ਹੋ ਗਈ ਉਸ ਦਾ ਫ਼ਲ ਨਾ ਸਿਰਫ਼ ਕੌੜੇ ਤੋਂ ਮਿੱਠਾ ਹੀ ਹੋਇਆ ਸਗੋਂ ਨਾਨਕ ਨਾਮ-ਲੇਵਾ ਸੰਗਤਾਂ ਦੇ ਸਤਿਕਾਰ ਦਾ ਪਾਤਰ ਵੀ ਬਣ ਗਿਆ। ਇਸ ਪਾਤਰਤਾ ਕਾਰਨ ਹੀ ਸੰਗਤਾਂ ਇਸ ਰੀਠੇ ਨੂੰ ਰੀਠਾ ਸਾਹਿਬ ਆਖ ਕੇ ਪਿਆਰਦੀਆਂ ਅਤੇ ਸਤਿਕਾਰਦੀਆਂ ਹਨ।

ਇਸ ਸਥਾਨ ’ਤੇ ਹਰ ਸਾਲ ਜੇਠ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਗੁਰੂ ਨਾਨਕ ਦੇਵ ਅਤੇ ਉਨ੍ਹਾਂ ਦੇ ਸਾਥੀ ਭਾਈ ਮਰਦਾਨਾ ਦੀ ਆਮਦ ਨੂੰ ਇੱਕ ਵਿਸ਼ਾਲ ਧਾਰਮਿਕ ਸਮਾਗਮ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ।